Category Archives: ਸ਼ਰਧਾਂਜ਼ਲੀਆਂ / Tributes

ਸ਼ਰਧਾਜ਼ਲੀ ਵਜੋਂ ਸੁਮਨ ਸ਼ਾਮਪੁਰੀ ਅਤੇ ਮੋਹਨ ਸਿੰਘ ਮਸਤਾਨਾ ਦੀ ਇਕ-ਇਕ ਰਚਨਾ…


ਸਤਨਾਮ ਸਿੰਘ ਰੰਧਾਵਾ ਜੋ 19 ਫ਼ਰਵਰੀ, 2008 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਨੂੰ ਸ਼ਰਧਾਜ਼ਲੀ ਵਜੋਂ
ਸੁਮਨ ਸ਼ਾਮਪੁਰੀ ਅਤੇ ਮੋਹਨ ਸਿੰਘ ਮਸਤਾਨਾ ਦੀ ਇਕ-ਇਕ ਰਚਨਾ ਸ਼ਰਧਾਂਜ਼ਲੀ ਵਜੋਂ ਲਗਾ ਰਹੇ ਹਾਂ। Continue reading

ਵਿਛੋੜਾ ਦੇ ਗਿਆ ਵਤਨ ਦੀ ਮਿ¤ਟੀ ਦਾ ‘ਇ¤ਕ ਟਕੇ ਦਾ ਕਰਜ਼ਦਾਰ’ ਸਤਨਾਮ ਸਿੰਘ ਰੰਧਾਵਾ


ਤੁਰ ਗਏ ਮਿ¤ਤਰ ਪਿਆਰਿਆਂ ਦੀ ਯਾਦ ਵਿਚ ਬੋਲਣਾ ਜਾਂ ਲਿਖਣਾ ਮੇਰੇ ਲਈ ਕੋਈ ਨਵਾਂ ਕੰਮ ਨਹੀਂ, ਪਿਛਲੇ ਪੈਂਤੀ ਸਾਲਾਂ ਦੇ ਜਨਤਕ ਜੀਵਨ ਦੌਰਾਨ ਸੈਂਕੜੇ ਵਾਰ ਇਹ ਜ਼ਿੰਮੇਵਾਰੀ ਨਿਭਾਉਣੀ ਪਈ ਹੈ, ਪਰ ਇਹ ਪਹਿਲੀ ਵਾਰੀ ਹੈ ਕਿ ਸ਼ਰਧਾਂਜ਼ਲੀ ਦੇ ਦੋ ਸ਼ਬਦ ਲਿਖਣ ਵੇਲੇ ਕਲਮ ਕੰਬ ਰਹੀ ਹੈ। ਕੀ ਮੈਂ ਇਹ ਲਿਖਾਂਗਾ ਕਿ ‘‘ਸਤਨਾਮ ਸਿੰਘ ਰੰਧਾਵਾ ਮਿਲਾਪੜਾ ਬੜਾ ਸੀ, ਉਹ ਚੰਗਾ ਬੜਾ ਸੀ?’’ ਲਿਖ ਦਿਆਂਗਾ, ਪਰ ਉਸ ਬੰਦੇ ਨੂੰ ਏਨੇ ਥੋੜ੍ਹੇ ਜਿਹੇ ਸ਼ਬਦ ਵੀ ਵਰਤਾਂਗਾ ਤਾਂ ਪਿ¤ਛੇ ‘ਸੀ’ ਲਗਾਉਣਾ ਪਵੇਗਾ, ਜਿਹੜਾ ਲਾਉਣ ਨੂੰ ਮਨ ਨਹੀਂ ਕਰਦਾ। ਉਸ ਦੇ ਦੇਹਾਂਤ ਦੀ ਖ਼ਬਰ ਉਸ ਦੇ ਪਰਿਵਾਰ ਨੂੰ, ਮਾਂ-ਬਾਪ ਤੇ ਭਰਾਵਾਂ ਨੂੰ, ਉਸ ਦੀ ਜੀਵਨ ਸਾਥਣ ਨੂੰ, ਪਿ¤ਛੋਂ ਦੱਸੀ ਗਈ ਤੇ ਮੈਨੂੰ ਉਹਨਾਂ ਸਭਨਾਂ ਤੋਂ ਤਿੰਨ ਕੁ ਘੰਟੇ ਪਹਿਲਾਂ ਸਵੇਰੇ ਸਾਢੇ ਪੰਜ ਵਜੇ ਹੀ ਸੁਣਨੀ ਪੈ ਗਈ ਸੀ। Continue reading