Category Archives: ਵਿਕਾਸ ਕਾਰਜ ਅਤੇ ਸਰਗਰਮੀਆਂ / Activities and Developments

2017 ਦੀਆਂ ਸਰਗਰਮੀਆਂ


ਸੰਘੇ ਖਾਲਸੇ ਦਾ ਤਿੰਨ ਰੋਜਾ ਖੇਡ ਅਤੇ ਸਭਿਆਚਾਰਕ ਮੇਲਾ ਸੰਪਨ
(ਨੌਵਾਂ ਸਵ: ਸਤਨਾਮ ਸਿੰਘ ਰੰਧਾਵਾ ਯਾਦਗਾਰੀ ਐਵਾਰਡ ਬੀਬੀ ਪ੍ਰਕਾਸ਼ ਕੌਰ ਨੂੰ )

ਸੰਘੇ ਖਾਲਸਾ ੳਵਰਸੀਜ਼ ਵੈਲਫੇਅਰ ਕਮੇਟੀ (ਰਜਿ) ਅਤੇ ਇੰਟਰਨੈਸ਼ਨਲ ਬਾਬਾ ਸ਼ਹੀਦਾਂ ਸੋਸਾਇਟੀ ਸਰੀ ਬੀ.ਸੀ ਕੈਨੇਡਾ ਵੱਲੋਂ ਹਰ ਵਰੇ ਕਰਵਾਇਆ ਜਾਂਦਾ ਸਲਾਨਾ ਸਭਿਆਚਾਰਕ ਅਤੇ ਖੇਡ ਮੇਲਾ 2017 ਸਫਲਤਾ ਦੇ ਨਵੇਂ ਅਯਾਮ ਸਿਰਜਦਾ ਹੋਇਆ ਸੰਪਨ ਹੋ ਗਿਆ । Continue reading

ਡਾ.ਰਾਮ ਮੂਰਤੀ ਦਾ ਪਲੇਠਾ ਨਾਵਲ ‘ਕਥਾ ਬਿਖੜੇ ਰਾਹਾਂ ਦੀ’ਲੋਕ ਅਰਪਿਤ


ਪਿੰਡ ਸੰਘੇ ਖਾਲਸਾ ਵਿਖੇ ਹੋਏ ਸੱਭਿਆਚਾਰਕ ਅਤੇ ਨਾਟਕ ਮੇਲੇ ਦੌਰਾਨ ਉੱਘੇ ਲੇਖਕ ਡਾ.ਰਾਮ ਮੂਰਤੀ ਦਾ ਪਲੇਠਾ ਨਾਵਲ ‘ਕਥਾ ਬਿਖੜੇ ਰਾਹਾਂ ਦੀ’ ਲੋਕ ਅਰਪਿਤ ਕੀਤਾ ਗਿਆ।ਡਾ. ਰਾਮ ਮੂਰਤੀ ਨੇ ਦੱਸਿਆ ਕਿ ਇਹ ਨਾਵਲ ਪਿੰਡ ਸੰਘੇ ਥਾਲਸਾ ਵਿੱਚ ਸਮਾਜ- ਸੁਧਾਰ ਦੇ ਹੋ ਰਹੇ ਕਾਰਜਾਂ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਹੈ ਅਤੇ ਇਹ ਪ੍ਰਵਾਸੀ ਪੰਜਾਬੀਆਂ ਦੀ ਇੰਗਲੈਂਡ ਦੀ ਧਰਤੀ ‘ਤੇ ਕੀਤੀ ਸਖਤ ਮੁਸ਼ੱਕਤ ਨਸਲੀ ਵਿਤਕਰੇ ਅਤੇ ਉੱਥੇ ਕੀਤੀ ਤਰੱਕੀ ਦਾ ਅਸਲਵਾਦੀ ਬਿਰਤਾਂਤ ਵੀ ਸਿਰਜਦਾ ਹੈ। Continue reading

2016 ਦੀਆਂ ਸਰਗਰਮੀਆਂ


ਸੰਘੇ ਖਾਲਸੇ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸੰਪਨ

(ਸਵਰਗੀ ਸਤਨਾਮ ਸਿੰਘ ਰੰਧਾਵਾ ਅਵਾਰਡ ਨਰਿੰਦਰ ਸਿੰਘ ਕੰਗ ਨੂੰ)

ਪਿੰਡ ਸੰਘੇ ਖਾਲਸੇ ਦਾ ਤਿੰਨ ਰੋਜ਼ਾ ਸਭਿਆਚਾਰਕ ਤੇ ਖੇਡ ਮੇਲਾ ਸਫਲਤਾ ਅਤੇ ਆਯਾਮ ਸਿਰਜਦਾ ਹੋਇਆ ਸੰਪਨ ਹੋ ਗਿਆ ।ਲੋਕਾਂ ਨਾਲ ਆਪਣੀ ਮਹਾਨ ਵਿਰਾਸਤ ਨਾਲ ਜੋੜਨ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਵਾਇਆ ਗਿਆ।ਦੋ ਦਿਨਾਂ ਦੇ ਖੇਡ ਮੇਲੇ ਵਿੱਚ ਕਬੱਡੀ, ਵਾਲੀਬਾਲ ਅਤੇ ਰੱਸਾ-ਕਸ਼ੀ ਦੇ ਮੁਕਾਬਲੇ ਕਰਵਾਏ ਗਏ।ਖੇਡ ਮੇਲੇ ਦਾ ਉਦਘਾਟਨ ਪ੍ਰਸਿੱਧ ਵਾਲੀਬਾਲ ਕੋਚ ਸ਼੍ਰੀ ਅਮਰੀਕ ਸਿੰਘ ਨੇ ਕੀਤਾ।ਇਨਾਮਾਂ ਦੀ ਵੰਡ ਡੀ.ਐੱਸ.ਪੀ.ਨਕੋਦਰ ਸ਼੍ਰੀ ਬਲਕਾਰ ਸਿੰਘ ਨੇ ਕੀਤੀ।ਕਬੱਡੀ ੫੫ ਕਿਲੋ ਦਾ ਪਹਿਲਾ ਇਨਾਮ ਪਿੰਡ ਸੂਸਾਂ ਤੇ ਤੇ ਦੂਜਾ ਸੰਘੇ ਖਾਲਸਾ,ਕਬੱਡੀ(ਲੜਕੀਆਂ) ਚੋਂ ਪਹਿਲਾ ਇਨਾਮ ਨਵਾਂ ਸ਼ਹਿਰ ਅਤੇ ਦੂਜਾ ਕੋਟਲੀ ਥਾਨ ਸਿੰਘ। Continue reading

2015 ਦੀਆਂ ਸਰਗਰਮੀਆਂ


ਸੰਘੇ ਖਾਲਸਾ ਦਾ 22ਵਾਂ ਸਲਾਨਾ ਖੇਡ ਮੁਕਾਬਲਾ ਅਤੇ ਸਭਿਆਚਾਰ ਮੇਲਾ 2015 ਧੂਮ-ਧਾਮ ਨਾਲ ਸਮਾਪਤ

ਸਾਲ 1993 ਤੋਂ ਲੈ ਕੇ ਸਾਲਾਂ ਵਿਚ ਪਹਿਲੀ ਵਾਰ ਸੀ ਕਿ ਮੌਸਮ ਵਿਭਾਗ ਨੇ 12,13,14 ਜਨਵਰੀ ਨੂੰ ਭਾਰੀ ਬਾਰਸ਼ ਹੋਣ ਦਾ ਅਨੁਮਾਨ ਲਗਾਇਆ ਸੀ।ਅਸੀਂ ਵਲੱਡ ਕੱਪ ਕਬੱਡੀ ਪੰਜਾਬ ਸ਼ੁਰੂ ਹੋਣ ਤੌ ਪਹਿਲਾਂ ਹੀ ਲੋਹੜੀ ਵਾਲੇ ਦਿਨ ਕੁੜੀਆਂ ਦੇ ਕਬੱਡੀ ਦੇ ਮੁਕਾਬਲੇ ਸ਼ੁਰੂ ਕੀਤੇ ਸਨ। ਹਰ ਸਾਲ ਘੱਟੋ ਘੱਟ ਅੱਠ ਟੀਮਾਂ ਕੁੜੀਆਂ ਦੀਆਂ ਭਾਗ ਲੈਦੀਆਂ ਰਹੀਆਂ ਹਨ, ਉਹ ਵੀ ਬਿਨਾਂ ਸੱਦਾ ਪੱਤਰ ਭੇਜੇ ਤੋਂ। ਵਲੱਡ ਕੱਪ ਦੀਆਂ ਜੇਤੂ ਕੁੜੀਆਂ ਬਿਨਾ ਸੱਦੇ ਪੱਤਰ ਤੋ ਸੰਘੇ ਖਾਲਸਾ ਦੇ ਖੇਡ ਮੇਲੇ ਵਿੱਚ ਖੇਡਣ ਆਉਦੀਆਂ ਹਨ। ਅਕਸਰ ਕੀ ਕਾਰਨ ਹੋ ਸਕਦਾ ਹੈ ਕਿ ਵੱਡੇ ਵੱਡੇ ਇੰਟਰਨੈਸ਼ਨਲ ਟੂਰਨਾਮੈਟਾਂ ਵਿੱਚ ਇੰਨੀ ਮਾਤਰਾ ਵਿੱਚ ਵੀ ਕੁੜੀਆਂ ਕਬੱਡੀ ਖੇਡਣ ਨਹੀ ਆਉਦੀਆਂ ਜਿੰਨੀਆਂ ਇਸ ਛੋਟੇ ਜਿਹੇ ਮੰਜਕੀ ਦੇ ਪਿੰਡ ਸੰਘੇ ਖਾਲਸਾ ਵਿੱਚ ਆਉਦੀਆਂ ਹਨ। ਇਸ ਦੇ ਦੋ ਵੱਡੇ ਕਾਰਨ ਹਨ, ਪਹਿਲਾ ਇਹ ਕਿ ਅਸੀ ਕੁੜੀਆਂ ਨੂੰ ਸ਼ੋਅ ਪੀਸ ਬਣਾ ਕੇ ਨਹੀ ਖਿਡਾਉਦੇ। ਜੇ ਕੁੜੀਆਂ ਮੈਦਾਨ ਵਿੱਚ ਖੇਡਣਗੀਆਂ ਤਾਂ ਉਹਨਾ ਨੂੰ ਦੇਖਣ ਲਈ ਵੀ ਅੱਧੀ ਗਰਾਊਂਡ ਦੇ ਘੇਰੇ ਵਿੱਚ ਪਿੰਡ ਦੀਆਂ ਮਾਵਾਂ,ਧੀਆਂ,ਭੈਣਾਂ ਅਤੇ ਹੋਰ ਕਾਲਜਾਂ ਤੋਂ ਕੁੜੀਆਂ ਦੇਖਣ ਆਉਦੀਆਂ ਹਨ। Continue reading

2014 ਦੀਆਂ ਸਰਗਰਮੀਆਂ


ਸੰਘੇ ਖ਼ਾਲਸਾ ਦੇ ਸੱਭਿਆਚਾਰਕ ਤੇ ਸਾਹਿਤਕ ਮੇਲੇ ਵਿੱਚ ਸਿਰਜੇ ਗਏ ਨਵੇ ਕੀਰਤੀਮਾਨ
(ਸਵ: ਸ੍ਰ. ਸਤਨਾਮ ਸਿੰਘ ਰੰਧਾਵਾ ਪੁਰਸਕਾਰ ਜਸਵੰਤ ਜਫ਼ਰ ਨੂੰ)

ਸੰਘੇ ਖ਼ਾਲਸਾ ਓਵਰਸੀਜ਼ ਵੈਲਫ਼ੇਅਰ ਕਮੇਟੀ, ਬਾਬਾ ਸ਼ਹੀਦਾਂ ਸੁਸਾਇਟੀ ਸਰੀ ਕਨੇਡਾ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਸੰਘੇ
ਖ਼ਾਲਸਾ ਦਾ ਸਾਲਾਨਾ ਤਿੰਨ ਦਿਨਾਂ ਸੱਭਿਆਚਾਰਕ ਤੇ ਸਾਹਿਤਕ ਮੇਲਾ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਿਰਜ ਗਿਆ। ਇਸ ਦੌਰਾਨ ਹੋਏ ਦੋ ਦਿਨਾਂ ਖੇਡ ਮੇਲੇ ਦਾ ਉਦਘਾਟਨ ਵਿਸ਼ਵ ਕਬੱਡੀ ਕੱਪ ਲੜਕੀਆਂ ਦੀ ਕਪਤਾਨ ਮਿਸ ਸੁਖਵਿੰਦਰ ਕੌਰ ਸੁੱਖੀ ਨੇ ਕੀਤਾ। ਇਸ ਮੇਲੇ ਵਿੱਚ ਕਬੱਡੀ, ਵਾਲੀਬਾਲ, ਰੱਸਾਕਸ਼ੀ ਲੜਕਿਆਂ ਦੀਆਂ ਟੀਮਾਂ ਤੋਂ ਇਲਾਵਾ, ਲੜਕੀਆਂ ਦੀਆਂ ਕਬੱਡੀ ਟੀਮਾਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। Continue reading

ਸਤਨਾਮ ਸਿਂੰਘ ਰੰਧਾਵਾ ਦੀ ਨਿੱਘੀ ਯਾਦ ਨੂੰ ਸਮਰੱਪਤ 20ਵਾਂ ਸਲਾਨਾ ਸਭਿਆਚਾਰਕ ਅਤੇ ਖੇਡ ਮੇਲਾ ਕਰਾਇਆ


ਹਰ ਸਾਲ ਦੀ ਤਰਾਂ 12, 13, 14 ਜਨਵਰੀ ਨੂੰ ਪਿੰਡ ਸੰਘੇ ਖਾਲਸਾ ਵਿਖੇ ਸਤਨਾਮ ਸਿਂੰਘ ਰੰਧਾਵਾ ਦੀ ਨਿੱਘੀ ਯਾਦ ਨੂੰ ਸਮਰੱਪਤ ੨੦ਵਾਂ ਸਲਾਨਾ ਸਭਿਆਚਾਰਕ ਅਤੇ ਖੇਡ ਮੇਲਾ ਕਰਾਇਆ ਗਿਆ. Continue reading

2010 ਦੀਆਂ ਸਰਗਰਮੀਆਂ


ਸੰਘੇ ਖ਼ਾਲਸਾ ’ਚ ਦੋ ਦਿਨਾਂ ਖੇਡ ਮੇਲਾ ਸੰਪਨ
ਰ¤ਸੇ ਦੇ ਫ਼ਾਈਨਲ ਮੈਚ ’ਚ ਰ¤ਸਾ ਟੁੱਟਿਆ
ਕ¤ਬਡੀ, ਵਾਲੀਬਾਲ ਤੇ ਰ¤ਸਾ ਕਸੀ ’ਚ ਕ੍ਰਮਵਾਰ ਕੋਟਲੀਥਾਨ ਸਿੰਘ, ਨੂਰਮਹਿਲ ਤੇ ਚਹੈੜੂ ਜੇਤੂ Continue reading

2008 ਦੀਆਂ ਸਰਗਰਮੀਆਂ


ਸੰਘੇ ਖਾਲਸਾ ’ਚ ਦੋ ਦਿਨਾਂ 15ਵਾਂ ਖੇਡ ਮੇਲਾਂ ਸੰਪਨ
ਨੌਜਵਾਨ ਦੁਨਿਆਵੀ ਨਸ਼ਿਆਂ ਤੋਂ ਹੱਟ ਕੇ ਖੇਡਾਂ ਵਰਗੇ ਨਸ਼ੇ ਲਗਾਉਣ-ਰਾਜਬੀਰ ਕੌਰ
Continue reading