Category Archives: ਲੇਖ / Blog / Articles

ਪਿੰਡ ਦੀ ਨਿਸ਼ਕਾਮ ਸੇਵਾ ਤੇ ਇਮਾਨਦਾਰੀ ਦੀ ਮਿਸਾਲ ਸੂਬੇਦਾਰ ਰਤਨ ਸਿੰਘ


ਸੰਨ 1993 ਵਿਚ ਉਵਰਸੀਜ਼ ਕਮੇਟੀ ਸੰਘੇ ਖਾਲਸਾ ਹੋਂਦ ਵਿਚ ਆਈ ਅਤੇ ਸੰਨ 1994 ਦੇ ਸ਼ੁਰੂ ਵਿਚ ਹੀ ਨਵਾਂ ਪ੍ਰਾਇਮsubedar-rattan-singhਰੀ ਸਕੂਲ ਬਨਾਉਣਾ ਸ਼ੁਰੂ ਕੀਤਾ।ਇੰਗਲੈਂਡ ਵਿਚ ਪੇਂਡੂ ਫਨ ਦੇ ਨਾਂ ਤੇ ਇਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ।ਜਿਸ ਵਿਚ ਤਹਿ ਕੀਤਾ ਗਿਆ ਕਿ ਜਿਹੜੇ ਜਿਹੜੇ ਮੈਂਬਰ ਸੇਵਾ ਕਰਨੀ ਚਾਹੁੰਦੇ ਹੋਣ ਆਪਣਾ ਆਪਣਾ ਕਿਰਾਇਆ ਲਾ ਕੇ ਪੰਜਾਬ ਜਾ ਕੇ ਸੇਵਾ ਕਰਨ। ਇਸ ਤਰ੍ਹਾਂ ਇੰਗਲੈਂਡ ਚੋਂ ਵਾਰੀ ਵਾਰੀ ਪੰਜਾਬ ਜਾ ਕੇ ਸਕੂਲ ਦੀ ਬਣ ਰਹੀ ਬਿਲਡਿੰਗ ਦੀ ਦੇਖਭਾਲ ਕਰਨ ਲਈ ਕੁਝ ਮੈਂਬਰਾਂ ਨੇ ਜਾਣਾਂ ਸ਼ੁਰੂ ਕੀਤਾ। ਜ਼ਾਹਿਰ ਸੀ ਕਿ ਪਿੰਡ ਵਿਚੋਂ ਕੁਝ ਬੰਦੇ ਨਾਲ ਲੈਣੇ ਪੈਣਗੇ।ਇੰਗਲੈਂਡ ਦੀ ਤਰਾਂ ਉਥੇ ਵੀ ਪ੍ਰਸਤਾਵ ਰੱਖਿਆ ਗਿਆ ਕਿ ਜੇ ਕੋਈ ਵੀ ਨਿਸ਼ਕਾਮ ਸੇਵਾ ਕਰਨੀ ਚਾਹੁੰਦਾ ਹੋਵੇ ਅੱਗੇ ਆਵੋ। 2-3 ਬੰਦਿਆਂ ਨੇ ਆਪਣੇ ਆਪ ਨੂੰ ਪੇਸ਼ ਕੀਤਾ।ਫਿਰ ਸਵਾਲ ਉੱਠਦਾ ਸੀ ਕਿ ਹਿਸਾਬ ਕਿਤਾਬ ਰੱਖਣ ਲਈ ਬੰਦਾ ਪੜ੍ਹਿਆ ਲਿਖਿਆ ਹੋਵੇ, ਸਰਕਾਰੇ ਦਰਬਾਰੇ ਵੀ ਗੱਲ ਕਰ ਸਕਦਾ ਹੋਵੇ ਅਤੇ ਈਮਾਨਦਾਰ ਵੀ ਹੋਵੇ।ਇਸ ਕੰਮ ਲਈ ਅਸੀਂ ਚੁਣਿਆ ਸੀ ਕਿ ਸੂਬੇਦਾਰ ਰਤਨ ਸਿੰਘ ਨੂੰ । ਸੂਬੇਦਾਰ ਰਤਨ ਸਿੰਘ ਨੇ 2 ਸਾਲਾਂ ਵਿਚ ਹੀ ਓਵਰਸੀਜ਼ ਕਮੇਟੀ ਦਾ ਵਿਸ਼ਵਾਸ ਜਿੱਤ ਲਿਆ ਅਤੇ ਸਾਬਿਤ ਕਰ ਦਿੱਤਾ ਕਿ ਭੱਜ ਦੌੜ ਦੇ ਇਸ ਜੁੱਗ ਵਿਚ ਵੀ ਇਮਾਨਦਾਰ ਅਤੇ ਨਿਸ਼ਕਾਮ ਸੇਵਾ ਕਰਨ ਵਾਲੇ ਬੰਦੇ ਸਮਾਜ ਵਿਚ ਜੀਊਂਦੇ ਹਨ।

ਇੰਗਲੈਂਡ ਆਉਣ ਸਮੇਂ 14 ਸਾਲ ਦੀ ਉਮਰ ਵਿਚ ਮੈਂ ਇੰਨ੍ਹਾ ਹੀ ਜਾਣਦਾ ਸੀ ਕਿ ਜਦ ਅਸੀਂ ਪ੍ਰਾਇਮਰੀ ਵਿਚ ਤੀਜੀ ਜਮਾਤ ਵਿਚ ਪੜ੍ਹਦੇ ਸੀ ਤਾਂ ਸਾਡੇ ਤੋਂ 2 ਜਮਾਤਾਂ ਅੱਗੇ 5ਵੀਂ ਵਿਚ ਮੇਰੇ ਤੋਂ ਵੱਡਾ ਭਰਾ ਮੋਹਣ, ਬਾਰੀਆਂ ਦਾ ਜੀਤ, ਚੌਥਾ ਮੁੰਡਾ ਰੰਗ ਦਾ ਗੋਰਾ ਨਸੋਹ ਹੋਣ ਕਰਕੇ ਜਿਸ ਨੂੰ ਸਾਰੇ ਬੈਗੋ ਕਹਿ ਕੇ ਬੁਲਾਉਂਦੇ ਸਨ, ਜਿਸ ਦਾ ਮੈਂ ਅਸਲੀ ਨਾਂਅ ਉਦੋਂ ਨਹੀਂ ਸੀ ਜਾਣਦਾ ਉਹ ਵੱਡਾ ਹੋ ਕੇ ਸੂਬੇਦਾਰ ਰਤਨ ਸਿੰਘ ਬਣਿਆ। Continue reading

ਖੇਡਾਂ ਦੇ ਸਿਰ ‘ਤੇ ਖੁਸ਼ਹਾਲ ਜੀਵਨ ਜਿਉਣ ਵਾਲਾ ਸੰਘੇ ਖਾਲਸਾ ਦਾ ਮਾਣ,ਨਗਿੰਦਰ ਸਿੰਘ


11

ਜਦੋਂ ਤੋਂ ਓਵਰਸੀਜ਼ ਕਮੇਟੀ ਸੰਘੇ ਖਾਲਸਾ ਹੋਂਦ ਵਿਚ ਆਈ, ਇੰਗਲੈਂਡ ਤੇ ਕੈਨੇਡਾ ਵਿਚ ਇਸਨੂੰ ਜਥੇਬੰਦ ਕਰਨ ਲਈ ਤਾਂ 3-4 ਬੰਦਿਆਂ ਤੋਂ ਸਰਗਰਮ ਹੋ ਕੇ ਹੋਰ ਮੈਂਬਰ ਵੀ ਨਾਲ ਸਰਗਰਮ ਹੋ ਗਏ ਸਨ, ਪਰ ਸਾਨੂੰ ਫਾਊਂਡਰ ਮੈਂਬਰਾਂ ਨੂੰ ਜ਼ਰੂਰਤ ਸੀ ਪਿੰਡ ਵਿਚ ਰਹਿੰਦੇ ਕੁਝ ਮੈਂਬਰਾਂ ਦੀ ਜਿਹੜੇ ਸਾਡੀ ਗੈਰ-ਹਾਜ਼ਰੀ ਵਿਚ ਓਵਰਸੀਜ਼ ਕਮੇਟੀ ਦੇ ਕੰਮ ਦੀ ਦੇਖਭਾਲ ਕਰ ਸਕਣ, ਕਿਉਂਕਿ ਕਮੇਟੀ ਨੇ ਕੰਮ ਕਰਨ ਦਾ ਟੀਚਾ ਮਿਥਿਆ ਸੀ। ਐਜੁਕੇਸ਼ਨ, ਇਨਵਾਇਰਮੈਂਟ ਅਤੇ ਸਪੋਰਟਸ ਜਾਣੀ ਕਿ ਸਿੱਖਿਆ, ਵਾਤਾਵਰਣ ਅਤੇ ਖੇਡਾਂ ਇਹਨਾਂ ਤਿੰਨਾਂ ਖੇਤਰਾਂ ਨਾਲ ਸੰਬੰਧਿਤ ਬੰਦਿਆਂ ਦੀ ਲੋੜ ਸੀ, ਜੋ ਆਪਣੇ ਨਿੱਤ ਪ੍ਰਤੀ ਜੀਵਨ ਚੋਂ ਸਮਾਂ ਕੱਢ ਕੇ ਸਮਾਜ ਸੇਵਾ ਵਿਚ ਹਿੱਸਾ ਪਾ ਸਕਣ। ਸੋ ਸੁਭਾਵਿਕ ਸੀ ਕਿ ਹਰ ਖੇਤਰ ਨਾਲ ਸੰਬੰਧ ਰੱਖਣ ਵਾਲੇ ਬੰਦਿਆਂ ਨੂੰ ਲੱਭਿਆ ਜਾਵੇ। ਖੇਡਾਂ ਦੇ ਖੇਤਰ ਵਿਚ ਪਹਿਲੀ ਨਜ਼ਰੇ ਹੀ ਸਾਡੀ ਨਜ਼ਰ ਗਈ ਸਾਡੇ ਪਿੰਡ ਦੇ ਇੱਕੋ-ਇੱਕ ਐਥਲੀਟ ਨਗਿੰਦਰ ਸਿੰਘ ਤੇ। ਪੰਜਾਬ ਦੇ ਪਿੰਡਾਂ ਵਿਚ ਅਜੇ ਵੀ ਅਨਪੜ੍ਹਤਾ ਦੇ ਕਾਰਨ ਈਰਖਾ, ਸਾੜਾ, ਘੁਮੰਡ ਤੇ ਜਾਤੀਵਾਦ ਉਵੇਂ ਹੀ ਕਾਇਮ ਹੈ ਜੋ ਅੱਜ ਤੋਂ 50 ਸਾਲ ਪਹਿਲਾਂ ਸੀ।ਸੋ ਪਿੰਡ ਵਿਚ ਵਿਚ੍ਰਦਿਆਂ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ ਇਸ ਹੋਣਹਾਰ ਨੌਜਵਾਨ ਬਾਰੇ। Continue reading

ਵੀਰਾ ਮਹਿੰਦਰ ਸਿੰਘ


01500008

ਸਾਡੇ ਪਿੰਡ ਵਿਚ ਵੀਰੇ ਮਹਿੰਦਰ ਨੂੰ ਪਹਿਲਾਂ ਪਹਿਲ ਭਗ ਸਿਉਂ ਕਾ ਮਹਿੰਦਰ ਕਹਿੰਦੇ ਹੁੰਦੇ ਸੀ। ਮੇਰੇ ਬਚਪਨ ਦੇ ਚੇਤੇ ਵਿਚੋਂ ਇਕ ਦ੍ਰਿਸ਼ ਅਜੇ ਵੀ ਯਾਦ ਹੈ ਜਦੋਂ ਸਾਡੇ ਪਿੰਡ ਵਾਲੇ ਖੂਹ ਮੁੱਢ ਗੰਨੇ ਪੀੜਨ ਵਾਲਾ ਬੇਲਣਾ ਗੱਡਣ ਲੱਗੇ, ਪਿੰਡ ਦੇ ਚੜਦੀ ਜਵਾਨੀ ਵਾਲੇ ਮੁੰਡੇ ਬੇਲਣੇ ਦੀ ਬੇਲਣ ਚੁੱਕ ਕੇ ਜ਼ੋਰ ਅਜ਼ਮਾਈ ਕਰ ਰਹੇ ਸਨ Continue reading

ਪ੍ਰੇਰਨਾ ਦਾ ਅਸਰ


2011 ਦੇ ਫਰਵਰੀ ਮਹੀਨੇ ਦੀ ਗੱਲ ਹੈ ਇਸ ਮਹੀਨੇ ਆਮ ਤੌਰ ’ਤੇ ਐਨ ਆਰ ਆਈ ਪੰਜਾਬ ਫੇਰੀ ਮਾਰਦੇ ਨੇ, ਸਾਡੇ ਪਿੰਡ ਸੰਘੇ ਖਾਲਸਾ ਵਿਚ ਵੀ ਕਾਫੀ ਐਨ ਆਰ ਆਈ ਆਏ ਹੋਏ ਸਨ, ਸੰਘੇ ਖਾਲਸਾ ਪਿੰਡ ਦੇ ਵਿਕਾਸ ਕਾਰਜਾਂ ਦੀ ਚਰਚਾ ਅਕਸਰ ਆਲੇ-ਦੁਆਲੇ ਦੇ ਇਲਾਕੇ ਵਿਚ ਹੁੰਦੀ ਰਹਿੰਦੀ ਹੈ। Continue reading

ਐਨ ਆਰ ਆਈ ਜੋ ਲੋਕਾਂ ਦੀ ਸਹੂਲਤ ਲਈ ਪੈਸੇ ਖਰਚਦੇ ਹਨ, ਨਾ ਕਿ ਫਜ਼ੂਲ ਕੰਮ ਲਈ


IMG_0019

ਸੰਘੇ ਖਾਲਸਾ ਦੇ ਪਹਾੜ ਵੱਲ ਦੇ ਪਾਸੇ ਬਿਲਕੁਲ ਘਰਾਂ ਨਾਲ ਖਹਿਕੇ ਰੇਲਵੇ ਲਾਈਨ ਹੈ, ਲੋਹੀਆਂ ਤੋਂ ਲੁਧਿਆਣਾ ਜਾਣ ਵਾਲੀ, ਪਿਛਲੇ ਕੁਝ ਸਾਲਾਂ ਤੋਂ ਇਸ ਲਾਈਨ ਤੇ ਬਿਹਾਰ ਦੇ ਸ਼ਹਿਰ ਧੰਨਬਾਦ ਨੂੰ ਸਿੱਧੀਆਂ ਗੱਡੀਆਂ ਜਾਣੀਆਂ ਸੁਰੂ ਹੋਣ ਕਾਰਨ ਰੇਲ ਟ੍ਰੈਫਿਕ ਵਧ ਗਿਆ ਹੈ ਅਤੇ ਰੇਲਵੇ ਟਰੈਕ ਉ¤ਚਾ ਕਰ ਦਿੱਤਾ ਗਿਆ, Continue reading

ਰੇਖਾ ਚਿੱਤਰ


Lachman Singh-rekha chitar

ਓਵਰਸੀਜ਼ ਵੈਲਫੇਅਰ ਕਮੇਟੀ ਸੰਘੇ ਖਾਲਸਾ ਦੇ ਗਠਨ ਤੋਂ ਬਾਅਦ ਵਿਚਾਰ-ਚਰਚਾ ਚਲ ਰਹੀ ਸੀ ਕਿ ਇਕੱਠੇ ਕੀਤੇ ਫੰਡ ਨੂੰ ਸੰਭਾਲਣ ਲਈ ਕਿਸ ਦੀ ਡਿਊਟੀ ਲਗਾਈ ਜਾਵੇ, ਫੈਸਲਾ ਹੋਇਆ ਬੈਂਕ ਵਿਚ ਇਕ ਅਕਾਊਂਟ ਖੁੱਲ•ਵਾ ਦਿੱਤਾ ਜਾਵੇ, ਤਿੰਨਾਂ ਬੰਦਿਆਂ ਦੇ ਨਾਮ ਅਤੇ ਬੰਦੇ ਉਹ ਚੁਣੇ ਜਾਣ ਜਿਹੜੇ ਇਮਾਨਦਾਰ ਵੀ ਹੋਣ ’ਤੇ ਸ਼ਰਾਬ ਦੇ ਨਸ਼ੇ ਤੋਂ ਰਹਿਤ ਹੋਣ। Continue reading

ਵਚਿੱਤਰ ਕਹਾਣੀ ਪਿੰਡ ਸੰਘੇ ਖ਼ਾਲਸਾ ਦੇ ਕਾਇਆ ਕਲਪ ਦੀ


ਵਚਿੱਤਰ ਕਹਾਣੀ ਪਿੰਡ ਸੰਘੇ ਖ਼ਾਲਸਾ ਦੇ ਕਾਇਆ ਕਲਪ ਦੀ

ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਕਾਲਮ ‘‘ਨਵੇਂ ਦਿਸਹੱਦਿਆਂ ਦੀ ਪੈੜ’’ ਦੇ 25 ਮਈ, 2003 ਅੰਕ ਵਿੱਚ ‘ਨਵਾਂ ਜ਼ਮਾਨਾ’ ਦੇ
ਮੁੱਖ ਸੰਪਾਦਕ ਸ੍ਰੀ ਜਗਜੀਤ ਸਿੰਘ ਅਨੰਦ ਵਲੋਂ ਸੰਘੇ ਖਾਲਸਾ ਬਾਰੇ ਲਿਖਿਆ ਵਿਸ਼ੇਸ਼ ਲੇਖ

ਪਿਛਲੇ ਦਿਨਾਂ ਵਿੱਚ ਮੈਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਘੇ ਖਾਲਸਾ ਵਿੱਚ ਫੇਰੀ ਪਾਉਣ ਦਾ ਮੌਕਾ ਮਿਲਿਆ। ਇਸ ਨਾਲ ਮੇਰੀ ਵੀਹ-ਪੰਝੀ ਸਾਲ ਪਹਿਲਾਂ ਦੀ ਫਗਵਾੜੇ ਦੇ ਪਿੰਡ ਪਲਾਹੀ ਦੀ ਯਾਦ ਤਾਜ਼ਾ ਹੋ ਗਈ, ਜਿਹੜਾ ਸਰਦਾਰ ਜਗਤ ਸਿੰਘ ਜੀ ਪਲਾਹੀ ਦੇ ਉਦਮ ਨਾਲ ਇ¤ਕ ਵੱਖਰੀ ਨੁਹਾਰ ਵਾਲਾ ਪਿੰਡ ਬਣਿਆ ਲੱਭਦਾ ਸੀ। ਪਲਾਹੀ ਸਾਹਿਬ ਪੁਰਾਣੇ ਅਕਾਲੀ ਲੀਡਰ ਹਨ ਅਤੇ ਮੁੱਢ ਤੋਂ ਆਪਣੇ ਚੰਗੇ ਝੁਕਾਵਾਂ ਕਾਰਨ ਆਪਣਿਆਂ-ਪਰਾਇਆਂ ਦੀ ਪਰਸੰਸਾ ਖੱਟਦੇ ਆਏ ਹਨ। ਇਸੇ ਕਾਰਨ ਪਿੰਡ ਨੂੰ ਸੁਧਾਰਨ-ਸੰਵਾਰਨ ਵਿੱਚ ਉਨ੍ਹਾਂ ਨੂੰ ਦੂਰੋਂ-ਨੇੜਿਓਂ ਵੱਡਾ ਸਮੱਰਥਨ ਮਿਲਿਆ। Continue reading