ਜੀ ਆਇਆਂ ਨੂੰ

maingate_on_noormahal_road mainEnglish Versionਮੁਗਲ ਰਾਜ ਦੇ ਇਤਿਹਾਸ ਵਿਚ ਵਿਸ਼ੇਸ਼ ਦਰਜਾ ਰੱਖਣ ਵਾਲੇ ਕਸਬੇ ਨੂਰਮਹਿਲ ਤੋਂ ਕੇਵਲ 6 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ ਇਕ ਖ਼ੂਬਸੂਰਤ ਪਿੰਡ ਸੰਘੇ ਖਾਲਸਾ। ਨੂਰਮਹਿਲ ਤੋਂ ਨਕੋਦਰ ਵੱਲ ਜਾਂਦੇ ਸ਼ੇਰ ਸ਼ਾਹ ਸੂਰੀ ਮਾਰਗ ਤੋਂ ਦੱਖਣ ਵੱਲ ਨੂੰ ਇਕ ਕਿਲੋਮੀਟਰ ਹਟਵੇਂ ਇਸ ਪਿੰਡ ਦੇ ਵਿਚਕਾਰੋਂ ਇਕ ਨਹਿਰ ਗੁਜ਼ਰਦੀ ਹੈ ਤੇ ਨੇੜਿਓ ਹੀ ਗੁਜ਼ਰਦੀ ਹੈ ਰੇਲਵੇ ਲਾਈਨ ਜਿਹੜੀ ਫਿਲੌਰ ਨੂੰ ਫਿਰੋਜ਼ਪੁਰ ਨਾਲ ਜੋੜਦੀ ਹੈ। ਵੱਖ-ਵੱਖ ਪਾਸਿਆਂ ਤੋਂ ਤਿੰਨ ਪੱਕੀਆਂ ਸੜਕਾਂ ਪਿੰਡ ਵਿਚ ਪ੍ਰਵੇਸ਼ ਕਰਦੀਆਂ ਹਨ। ਪਿੰਡ ਸੰਘੇ ਖਾਲਸਾ ਦੀ ਬੁਨਿਆਦ ਚੌਧਰੀ ਦਯਾ ਚੰਦ ਨੇ 1704 ਬਿਕ੍ਰਮੀ ਸੰਮਤ ਅੰਗਰੇਜੀ ਸੰਨ 1647 ਨੂੰ ਰੱਖ ਸੀ, ਦੈਯਾ ਚੰਦ ਜੀ ਸੰਘਾ ਗੋਤ ’ਚੋਂ ਸਨ ਅਤੇ ਇਹ ਪਿਛਿਓਂ ਕਾਲਾ ਸੰਘਿਆ (ਜੋ ਕਪੂਰਥਲਾ ਰਿਆਸਤ ਵਿਚ ਪੈਂਦਾ ਹੈ) ਜਾਂ ਹਰੀਮਪੁਰ ਤੋਂ ਉਠ ਕੇ ਇੱਥੇ ਆਣ ਵਸੇ ਸਨ। ਇਹ ਗੁਰੂ ਗੋਬਿੰਦ ਸਿੰਘ ਦੇ ²ਖਾਲਸਾ ਸਾਜਣ ਤੋਂ 52 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਇਸ ਪਿੰਡ ਨੂੰ ਸੰਘੇ ਦਯਾ ਵਾਲੇ ਆਖਿਆ ਜਾਂਦਾ ਸੀ।

ਦਯਾ ਚੰਦ ਦਾ ਇੱਕ ਭਰਾ ਜਿਸਦਾ ਨਾਂ ਮਟਕੋ ਚੰਦ ਸੀ ਜਿਸ ਨੇ ਪਿੰਡ ਸੰਘੇ ਜਾਗੀਰ ਦੀ ਬੁਨਿਆਦ ਰੱਖੀ ਸੀ। ਇਹ ਪਿੰਡ ਜਰਨੈਲੀ ਸੜਕ ਦੇ ਦੂਜੇ ਪਾਸੇ ਕੋਈ ਦੋ ਕਿਲੋਮੀਟਰ ’ਤੇ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਨ ਤੋਂ ਮਗਰੋਂ ਜਿਉਂ-ਜਿਉਂ ਸਿੱਖੀ ਦਾ ਪ੍ਰਚਾਰ ਮੰਜਕੀ ਦੁਆਬੇ ਵਿੱਚ ਹੋਇਆ ਇਸ ਪਿੰਡ ਨੂੰ ਸੰਘੇ ਖਾਲਸਾ ਦਾ ਨਾਮ ਦਿੱਤਾ ਗਿਆ। ਸੰਘਾ ਗੋਤ ਦੇ ਵਡਾਰੂਆਂ ਨੇ ਸਿੱਖੀ ਲਹਿਰ ਵਿੱਚ ਵੱਡਾ ਯੋਗਦਾਨ ਪਾਇਆ ਸੀ। ਹਰਮਿੰਦਰ ਸਾਹਿਬ ਦੀ ਉਸਾਰੀ ਸਮੇਂ ਉਮਰਸ਼ਾਹ ਨਾਮੀ ਇੱਕ ਵਿਅਕਤੀ ਜੋ ਕਿ ਸੰਘਾ ਗੋਤਰ ਵਿੱਚੋਂ ਸੀ ਨੇ ਆਪ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਇੱਟਾਂ ਦੀ ਚਿਣਾਈ ਦੀ ਸੇਵਾ ਕੀਤੀ ਸੀ। ਉਮਰਸ਼ਾਹ ਦੇ ਪੋਤਰੇ ਨੰਦ ਚੰਦ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵਜ਼ੀਰ ਰਹੇ ਸਨ , ਜਿਹਨਾਂ ਨੂੰ ਇਤਿਹਾਸ ਵਿੱਚ ਦੀਵਾਨ ਨੰਦ ਚੰਦ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਭੰਗਾਣੀ ਦੇ ਜੰਗ ਵਿੱਚ ਆਪਣੀ ਸੂਰਬੀਰਤਾ ਦੇ ਜੌਹਰ ਦਿਖਾਏ ਸਨ।fakirਸੰਘੇ ਖਾਲਸਾ ਦੀਆਂ ਪਹਿਲੀਆਂ ਅੱਠ ਪੀੜ੍ਹੀਆਂ ਜਿਨ੍ਹਾਂ ਦੇ ਨਾਮ ਤਾਂ ਹਰਿਦੁਆਰ ਦੇ ਰਿਕਾਰਡ ਤੋਂ ਮਿਲ ਗਏ ਹਨ ਪਰ ਉਨ੍ਹਾਂ ਦੀ ਰਹਿਣੀ-ਬਹਿਣੀ ਬਾਰੇ ਕੋਈ ਖਾਸ ਜਾਣਕਾਰੀ ਪ੍ਰਾਪਤ ਨਹੀਂ ਹੋਈ। ਨੌਵੀਂ ਤੇ ਦਸਵੀਂ ਪੀੜ੍ਹੀ ਦੇ ਬਜ਼ੁਰਗਾਂ ਬਾਰੇ ਕੁਝ ਵੇਰਵੇ ਪਿੰਡ ਦੇ ਸੁਚੇਤ ਬਜ਼ੁਰਗਾਂ ਤੋਂ ਪ੍ਰਾਪਤ ਹੋਏ ਹਨ ਜੋ ਅਸੀਂ ਹੇਠਾਂ ਦੇ ਰਹੇ ਹਾਂ। ਪਿੰਡ ਦੀ ਨੌਵੀਂ ਤੇ ਦਸਵੀਂ ਪੀੜ੍ਹੀ ਦੇ ਬਜ਼ੁਰਗ ਸੰਨ 1890 ਤੋਂ 1950 ਦੇ ਸਮੇਂ ਦੌਰਾਨ ਹੋਏ ਹਨ। ਇਹ ਬਜ਼ੁਰਗ ਅਨਪੜ੍ਹ ਹੁੰਦੇ ਹੋਏ ਵੀ ਅੱਜ-ਕੱਲ੍ਹ ਦੇ ਪੜ੍ਹਿਆਂ-ਲਿਖਿਆਂ ਤੋਂ ਅਕਲਮੰਦ ਸਨ। ਇਹਨਾਂ ਦੀ ਅਕਲਮੰਦੀ ਦੀ ਇੱਕ ਮਿਸਾਲ ਸਾਂਝੀਵਾਲਤਾ ਸੀ।

main_kartar_singhਇਸ ਵੇਲੇ ਪਿੰਡ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਸਰਦਾਰ ਕਰਤਾਰ ਸਿੰਘ, ਦਰਸ਼ਨ ਸਿੰਘ ਅਤੇ ਕਰਨੈਲ ਸਿੰਘ ਦੱਸਦੇ ਹਨ, ਅਗਰ ਕਿਸੇ ਪਰਿਵਾਰ ਨੂੰ ਬਲਦਾਂ ਦੀ ਥੋੜ ਆ ਜਾਣੀ ਜਾਂ ਕਿਸੇ ਹੋਰ ਕਾਰਨ ਕਰਕੇ ਪੈਲੀ ਬੀਜਣ ਤੋਂ ਪਿੱਛੇ ਰਹਿ ਜਾਣਾ ਤਾਂ ਬਾਕੀ ਦੇ ਪਿੰਡ ਦੇ ਬਜ਼ੁਰਗਾਂ ਨੇ ਰਾਤੋ-ਰਾਤ ਸਲਾਹ ਕਰਕੇ ਉਸਦੀ ਪੈਲੀ ਬੀਜ਼ ਆਉਣੀ ਅਤੇ ਸਬੰਧਤ ਪਰਿਵਾਰ ਨੂੰ ਹੱਲਾ-ਸ਼ੇਰੀ ਦੇਣੀ, ਛੋਟੇ-ਮੋਟੇ ਝਗੜੇ ਇਹ ਸੱਥ ਵਿੱਚ ਨਬੇੜ ਲੈਂਦੇ ਸਨ। ਥਾਣੇ ਜਾਣ ਨੂੰ ਤਾਂ ਇਹ ਆਪਣੇ ਪਿੰਡ ਦੀ ਬੇਇਜ਼ਤੀ ਸਮਝਦੇ ਸਨ। ਕੁਝ ਵਰਨਣਯੋਗ ਨਾਮ ਜੋ ਕਿ ਪਿੰਡ ਦੇ ਮੋਹਤਵਾਰਾਂ ਵਿੱਚੋਂ ਸੀ ਹੇਠਾਂ ਲਿਖ ਰਹੇ ਹਾਂ ਇਹ ਸਨ-ਹਰਨਾਮ ਸਿੰਘ, ਪ੍ਰਤਾਪ ਸਿੰਘ, ਵਰਿਆਮ ਸਿੰਘ, ਹਰਨਾਮ ਸਿੰਘ ਮਧਰਾ, ਸੱਦੂ ਰਾਮ, ਰਾਮ ਚੰਦ, ਸ਼ੇਰ ਸਿੰਘ, ਗੋਬਿੰਦਾ, ਲੱਭੂ, ਹੀਰਾ, ਬੁੱਧੂ, ਸਾਊ, ਜੀਣ, ਸੁਰੈਣ ਸਿੰਘ, ਸੁੰਦਰ, ਮੰਗਲ, ਵਧਾਵਾ, ਰਲਾ, ਮੰਗਤਾ, ਗੋਬਿੰਦਾ, ਰਤਨ ਸਿੰਘ, ਲੱਭੂ, ਛੱਜੂ, ਰਾਮ ਸਿੰਘ, ਫਕੀਰੀਆ, ਪੋਲ੍ਹੋ, ਵਰਿਆਮਾ, ਮਾਘੀ, ਮੌਜੂ , ਪ੍ਰਤਾਪਾ ਅਤੇ ਬਚਿੰਤ ਸਿੰਘ ਆਦਿ।

hrnam-singhਸੁਣਿਆ ਹੈ ਕਿ ਮਧਰਾ ਹਰਨਾਮ ਸਿੰਘ ਅਤਿ ਦਰਜੇ ਦਾ ਮਿੱਠਬੋਲੜਾ ਸੀ ਅਤੇ ਦੂਜਿਆਂ ਦਾ ਕਦਰਦਾਨ ਸੀ। ਪਿੰਡ ਵਿਚੋਂ ¦ਘਦਾ ਕੋਈ ਰਾਹੀ ਹੋਵੇ ਜਾਂ ਪਿੰਡ ਦਾ ਪ੍ਰਾਹੁਣਾ ਲੱਸੀ-ਪਾਣੀ ਪੁਛਣਾ ਇਸ ਦਾ ਸੁਭਾਅ ਸੀ।
ਦੂਜਾ ਹਰਨਾਮ ਸਿੰਘ ਜਿਸ ਨੂੰ ਭੂਪੇ ਕਿਆਂ ਦਾ ਹਰਨਾਮ ਸਿੰਘ ਕਹਿੰਦੇ ਸੀ, ਇਸਦਾ ਸਭ ਤੋਂ ਵੱਡਾ ਗੁਣ ਦੂੁਜਿਆਂ ਨੂੰ ਉ¤ਚਾ ਚੁੱਕਣਾ ਸੀ, ਪਿੰਡ ਵਿੱਚ ਕੋਈ ਮੰਗਣੀ ਹੋਵੇ ਜਾਂ ਵਿਆਹ-ਕਾਰ ਵਿਹਾਰ ਵਿੱਚ ਦੂਜਿਆਂ ਨੂੰ ਛੋਟਾ ਦਿਖਾਉਣਾ ਇਸ ਦੇ ਸੁਭਾਅ ਦੇ ਉਲਟ ਸੀ। ਲਾਗਲੇ ਪਿੰਡਾਂ ਵਿੱਚ ਵੀ ਗੱਲ ਮਸ਼ਹੂਰ ਸੀ ਕਿ ਕਿਸੇ ਝਗੜੇ ਦਾ ਫ਼ੈਸਲਾ ਨਾ ਹੁੰਦਾ ਹੋਵੇ ਤਾਂ ਲੋਕੀਂ ਕਹਿੰਦੇ ਸਨ ਕਿ ਸੰਘਿਆ ਵਾਲੇ ਹਰਨਾਮ ਸਿੰਘ ਨੂੰ ਸੱਦ ਲਓ ਜੇ ਫ਼ੈਸਲਾ ਕਰਵਾਉਣਾ ਹੈ ਤਾਂ, ਪਿੰਡ ਵਿੱਚ ਵੀ ਦੋਹਾਂ ਹਰਨਾਮ ਸਿੰਘਾਂ ਦਾ ਕੀਤਾ ਫ਼ੈਸਲਾ ਕੋਈ ਮੋੜਦਾ ਨਹੀਂ ਸੀ।

waryam_singh

ਪੰਡਤ ਸੱਦੂ ਰਾਮ ਜੋ ਕਿ ਪਿੰਡ ਦਾ ਨੰਬਰਦਾਰ ਵੀ ਸੀ ਵਿੱਚ ਸੱਚੀ ਗੱਲ ਕਹਿਣ ਦੀ ਇੰਨੀ ਜ਼ੁਰਤ ਸੀ ਕਿ ਸਰਕਾਰੇ ਦਰਬਾਰੇ ਅਫਸਰ ਵੀ ਇਸ ਤੋਂ ਭੈਅ ਖਾਂਦੇ ਸਨ। ਰਾਮਗੜੀਆ ਬਰਾਦਰੀ ਚੋਂ ਬੁੱਧੂ ਤੇ ਰਾਮ ਕਿਸ਼ਨ ਸੰਤ ਸੁਭਾਅ ਦੇ ਸਨ ਜਿਨ੍ਹਾਂ ਨੇ ਸਾਰੀ ਉਮਰ ਕ੍ਰਿਸਾਨੀ ਦੇ ਔਜਾਰਾਂ ਅਤੇ ਮਕਾਨਾਂ ਦੀ ਉਸਾਰੀ ਵਿੱਚ ਯੋਗਦਾਨ ਪਾਇਆ। ਲਾਲੂ ਜੋ ਕਿ ਪਿੰਡ ਦਾ ਚੌਂਕੀਦਾਰ ਸੀ, ਉਸ ਨੂੰ ਯਾਦ ਕਰਦਿਆਂ ਅੱਜ ਵੀ ਹਾਸੇ ਖਿੱਲਰ ਜਾਂਦੇ ਹਨ।

ਵਰਿਆਮ ਸਿੰਘ ਸੰਘੇ ਖਾਲਸਾ ਦਾ ਪਹਿਲਾ ਬਜ਼ੁਰਗ ਸੀ ਜੋ ਕਿ 1925 ’ਚ ਕਨੇਡਾ ਜਾ ਵਸਿਆ ਸੀ। ਦਸਵੀਂ ਪੀੜ੍ਹੀ ਦਾ ਕੋਈ ਬਜ਼ੁਰਗ ਇੰਗਲੈਂਡ ਜਾਂ ਅਮਰੀਕਾ ਨਹੀਂ ਗਿਆ ਸੀ। ਗਿਆਰਵੀਂ ਪੀੜ੍ਹੀ ਦੇ ਬਜ਼ੁਰਗਾਂ ਨੇ ਇੰਗਲੈਂਡ ਵਿਚ ਪਰਵਾਸ ਕਰਨਾ ਸ਼ੁਰੂ ਕੀਤਾ ਸੀ। ਇਹਨਾਂ ਦੀ ਇੱਕ ¦ਬੀ ਰੌਚਕ ਕਹਾਣੀ ਹੈ ਜੋ ਵੈ¤ਬ ਸਾਈਟ ਦੇ ਅਗਲੇ ਸਫਿਆਂ ਜੇ ਦਰਜ ਕਰਾਂਗੇ।

ਬਜ਼ੁਰਗ ਦਸਦੇ ਹਨ ਕਿ ਬੇਸ਼ੱਕ ਪਿੰਡ ਵਿੱਚ ਬਹੁਤੀ ਆਬਾਦੀ ਜਿੰਮੀਦਾਰਾਂ ਦੀ ਸੀ ਪਰ ਇਸ ਤੋਂ ਇਲਾਵਾ ਕਾਫੀ ਮੁਸਲਮਾਨਾਂ ਦੇ ਘਰ ਵੀ ਸਨ ਜੋ ਪਿੰਡ ਦੇ ਦੂਜੇ ਕਿੱਤੇ ਕਰਦੇ ਸਨ ਦੇਸ ਦੇ ਬਟਵਾਰੇ ਸਮੇਂ ਇਹ ਲੋਕ ਪਾਕਿਸਤਾਨ ਚਲੇ ਗਏ ਸਨ।

Preetamਸੰਘੇ ਖਾਲਸਾ ਦੀ ਗਿਆਰਵੀਂ ਪੀੜ੍ਹੀ ਨੇ ਵਿਦੇਸ਼ਾਂ ਵਿੱਚ ਜਾਣਾ ਸ਼ੁਰੂ ਕੀਤਾ। ਦਸਵੀਂ ਪੀੜ੍ਹੀ ਵਿੱਚੋਂ ਵਰਿਆਮ ਸਿੰਘ ਨਾਮ ਦਾ ਬਜ਼ੁਰਗ ਸੰਨ 1906 ਵਿੱਚ ਕੈਨੇਡਾ ਨੂੰ ਚੰਗੇ ਰੁਜ਼ਗਾਰ ਦੀ ਭਾਲ ਵਿੱਚ ਗਿਆ ਸੀ ਤੇ 19 ਸਾਲ ਕੈਨੇਡਾ ਵਿੱਚ ਸਖ਼ਤ ਮਿਹਨਤ ਕਰਦਾ ਰਿਹਾ ਅਤੇ 1925 ਵਿੱਚ ਆਪਣੇ ਪਰਿਵਾਰ ਨੂੰ ਕੈਨੇਡਾ ਸੱਦਿਆ। ਇਸ ਤਰ੍ਹਾਂ ਬਤਨ ਸਿੰਘ, ਕਿਸ਼ਨ ਸਿੰਘ, ਬਿਸ਼ਨ ਸਿੰਘ ਨਾਮ ਦੇ ਬਜ਼ੁਰਗ ਪਹਿਲੇ ਅਫਰੀਕਾ ਨੂੰ ਜਾਣ ਵਾਲਿਆਂ ਵਿੱਚੋਂ ਸਨ। ਸ. ਬਿਸ਼ਨ ਸਿੰਘ ਸੰਘੇ ਖਾਲਸਾ ’ਚ ਇ¤ਕੋ ਇੱਕ ਅੰਮ੍ਰਿਤਧਾਰੀ ਸਿੰਘ ਸੀ।

joginder_singhਜੁਗਿੰਦਰ ਸਿੰਘ ਇੰਗਲੈਂਡ ਪਹੁੰਚਣ ਵਾਲਾ ਪਹਿਲਾ ਆਦਮੀ ਸੀ ਅਤੇ ਜਰਨੈਲ ਸਿੰਘ ਜੋ ਕਿ ਸਭ ਤੋਂ ਪਹਿਲਾਂ ਸਿੰਘਾਪੁਰ ਗਿਆ ਉਸ ਤੋਂ ਬਾਅਦ ਜਿਉਂ-ਜਿਉਂ ਸਮਾਂ ¦ਘਦਾ ਗਿਆ, ਇੱਕ-ਇੱਕ ਕਰਕੇ ਸੰਘੇ ਖਾਲਸਾ ਵਾਸੀ ਵਿਦੇਸ਼ਾਂ ਵਿੱਚ ਵਸਦੇ ਗਏ। ਇਸ ਵੇਲੇ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨੀ, ਇਟਲੀ, ਅਸਟਰੀਆ, ਡੁੱਬਈ, ਆਬੂਧਾਬੀ ਆਦਿ ਮੁਲਕਾਂ ਵਿੱਚ ਸੰਘਿਆਂ ਦੇ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਕਾਰੋਬਾਰ ਬੜੀ ਕਾਮਯਾਬੀ ਨਾਲ ਚਲ ਰਹੇ ਹਨ।

ਵਿਦੇਸ਼ਾਂ ਵਿੱਚ ਆਉਣ ਵੇਲੇ ਹਰ ਕੋਈ ਇਹੋ ਸੋਚਦਾ ਸੀ ਕਿ ਪੰਜ-ਸੱਤ ਸਾਲ ਪੈਸੇ ਕਮਾ ਕੇ ਵਾਪਿਸ ਮੁੜ ਆਵੇਗਾ ਪਰ ਹਰ ਕੋਈ ਇਸ ਮਿੱਠੀ ਜੇਲ੍ਹ ਦਾ ਕੈਦੀ ਬਣ ਕੇ ਰਹਿ ਗਿਆ। ਪਰ ਸੰਘੇ ਖਾਲਸਾ ਦਾ ਇੱਕੋ ਇੱਕ ਬਜ਼ੁਰਗ ਜਿਸਦਾ ਨਾਂ ਕਰਤਾਰ ਸਿੰਘ ਹੈ ਇਸ ਸੋਚ ਤੇ ਪੂਰਾ ਉਤਰਿਆ ਕਿ ਸਿਰਫ ਸੱਤ ਸਾਲ ਇੰਗਲੈਂਡ ਵਿੱਚ ਕੰਮ ਕਰਕੇ ਪੰਜਾਬ ਵਾਪਸ ਚਲਾ ਗਿਆ ਅਤੇ 2006 ਵਿੱਚ ਵੀ 100 ਸਾਲ ਦੀ ਉਮਰ ਨੂੰ ਢੁੱਕਣ ਲੱਗਾ ਇਹ ਬਜ਼ੁਰਗ ਦੋ ਵੇਲੇ ਸ਼ਹਿਰ ਸਾਈਕਲ ਉਪਰ ਹੀ ਜਾਂਦਾ ਹੈ।

ਵਿਦੇਸ਼ਾਂ ਵਿੱਚ ਸੰਘੇ ਖਾਲਸਾ ਵਾਸੀ ਜਿੱਥੇ ਬੜੀ ਖੁਸ਼ਹਾਲ ਜ਼ਿੰਦਗੀ ਜੀਂਦੇ ਹਨ ਉ¤ਥੇ ਸੰਘੇ ਖਾਲਸਾ ਪਿੰਡ ਨੂੰ ਸਾਫ਼ ਸੁੱਥਰਾ ਅਤੇ ਹਰ ਤਰ੍ਹਾਂ darshan_singhਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਪੂਰਾ ਯੋਗਦਾਨ ਪਾਉਂਦੇ ਹਨ। ਸੰਘੇ ਖਾਲਸਾ ਨੂੰ ਮਾਡਲ ਗ੍ਰਾਮ ਪਿੰਡ ਬਣਾਉਣ ਲਈ 1993 ਵਿੱਚ ਇੱਕ ਉਵਰਸੀਜ਼ ਵੈ¤ਲਫੇਅਰ ਕਮੇਟੀ ਕਾਇਮ ਕੀਤੀ ਗਈ ਜੋ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ। ਉਵਰਸੀਜ਼ ਕਮੇਟੀ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ, ਵਿਧਾਨ ਅਤੇ ਆਉਣ ਵਾਲੇ ਪ੍ਰੋਜੈ¤ਕਟਾਂ ਨੂੰ ਪੂਰਿਆਂ ਕਰਨ ਦੇ ਤਰੀਕਿਆਂ ਬਾਰੇ ਅੱਗੇ ਜਾ ਕੇ ਚਾਨਣਾ ਪਾਇਆ ਜਾਵੇਗਾ।

surain-singhਉਵਰਸ਼ੀਜ ਕਮੇਟੀ ਦਾ ਹੋਂਦ ਵਿੱਚ ਆਉਣਾ ਇੱਕ ਸੁੰਦਰ ਘਟਨਾ ਸੀ, ਜਿਸ ਨੇ ਸੰਘੇ ਖਾਲਸਾ ਪਿੰਡ ਦਾ ਕਾਇਆ ਕਲਪ ਕੀਤਾ, ਉਝ ਤਾਂ ਕੋਈ ਵੀ ਪ੍ਰਦੇਸੀ ਪੰਜਾਬੀ ਇਸ ਤਰਾਂ ਦਾ ਨਹੀਂ ਮਿਲੇਗਾ ਜਿਸ ਦੇ ਦਿਲ ਚ ਕੁਝ ਕਰਨ ਦੀ ਤਮੰਨਾ ਨਾ ਹੋਵੇ। ਹਰ ਕੋਈ ਚਹੁੰਦਾ ਹੈ ਕਿ ਉਸਦਾ ਪਿੰਡ ਸਾਫ-ਸੁਥਰਾ ਹੋਵੇ, ਹਰ ਤਰਾਂ ਦੀਆਂ ਸਹੂਲਤਾਂ ਲੋਕਾਂ ਨੂੰ ਮਿਲਣ ਪਰ ਇਨ੍ਹਾਂ ਸਹੂਲਤਾਂ ਨੂੰ ਪੈਦਾ ਕਰਨ ਲਈ ਜੋ ਮੁਸ਼ਕਲਾਂ ਪਿੰਡਾਂ ਵਿੱਚ ਆਉਣਗੀਆਂ ਉਹਨਾਂ ਨਾਲ ਜੁਝਣਾ, ਅਤੇ ਵਿਢੇ ਹੋਏ ਕਾਰਜ਼ਾਂ ਨੂੰ ਕਰਨ ਲਈ ਪ੍ਰੈਕਟੀਕਲੀ ਸਿਰੇ ਚੜਾਉਣ ਲਈ ਟਾਈਮ ਦੇਣਾ ਆਮ ਪੰਜਾਬੀ ਦੇ ਬਸ ਦਾ ਰੋਗ ਨਹੀ ਹੈ। ਪਰ ਸੰਘੇ ਖਾਲਸਾ ਦੇ ਪ੍ਰਦੇਸੀ ਪੰਜਾਬੀਆਂ ਨੇ 1993 ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਕਾਰਜ ਕਰ ਵਿਖਾਏ ਹਨ ਅਤੇ ਇਹਨਾਂ ਨੂੰ ਕਰਨ ਲਈ, ਨਿੱਜੀ ਕੰਮਾਂ ਚੋਂ ਟਾਈਮ ਕੱਢਕੇ, ਪੱਲਿਓ ਕਰਾਏ ਖਰਚ ਕੇ ਅਤੇ ਆਪਣੀ ਖੂਨ ਪਸੀਨੇ ਦੀ ਕਮਾਈ ਚੋਂ ਦਸਵੰਦ ਕੱਢਕੇ ਹਰ ਪ੍ਰਵਾਸੀ ਅਤੇ ਸੰਘੇ ਖਾਲਸਾ ਦੇ ਵਾਸੀਆਂ ਵਿਤ ਮੂਜਬ ਹਿੱਸਾ ਪਾਇਆ ਅਤੇ ਸਾਂਝੀਵਾਲਤਾ ਦੀ ਮਿਸਾਲ ਕਾਇਮ ਕਰ ਦਿੱਤੀ। ਬਚਪਨ ਦੇ ਸਮੇਂ ਤੋਂ ਦੇਖਦੇ ਆਉਂਦੇ ਸੀ ਕਿ ਸੰਘੇ ਖਾਲਸਾ ਦਾ ਨਾਜ਼ਰ ਸਿੰਘ ਨਾਮ ਦਾ ਪ੍ਰਵਾਸੀ ਜੋ ਕਿ 1925 ਤੋਂ ਕੈਨੇਡਾ ਰਹਿੰਦਾ ਸੀ ਜਦੋਂ ਕਦੇ ਵੀ ਉਸਨੇ ਪਿੰਡ ਆਉਣਾ ਲੋਕਾਂ ਨੂੰ ਇਕੱਠੇ ਕਰਕੇ ਕਹਿਣਾ ਮੈਂ ਪੈਸੇ ਖਰਚਣ ਨੂੰ ਤਿਆਰ ਹਾਂ ਤੁਸੀ ਮੋਹਰੇ ਹੋ ਕੇ ਕੰਮ ਕਰੋ। ਮੈਂ ਹਸਪਤਾਲ ਬਣਾਉਣਾ ਚਾਹੁੰਦਾ ਹਾਂ ਜਾ ਸਕੂਲ ਬਣਾ ਲਵੋ, ਪਰ ਪਿੰਡ ਦੀ ਧੜੇਬੰਦੀ ਦੀ ਖਿਚੋ ਤਾਣ ਵਿੱਚ ਕੁਝ ਸਿਰੇ ਨਾ ਲੱਗਾ, ਨਾਜ਼ਰ ਸਿੰਘ ਨਿਰਾਸ਼ ਵਾਪਸ ਮੁੜਦਾ ਰਿਹਾ। ਵੀਹਵੀ ਸਦੀ

bishan_singh_new

 ਦੇ ਸੱਤਵੇ ਦਹਾਕੇ ਵਿੱਚ ਪੜਦੇ, ਪ੍ਰਾਇਮਰੀ ਤੇ ਮਿਡਲ ਸਕੂਲ ਦੇ ਸੰਘੇ ਖਾਲਸਾ ਦੇ ਕੁਝ ਵਿਦਿਆਰਥੀ ਪੜ੍ਹਾਈ ਵਿੱਚੇ ਛੱਡ ਕੇ ਇੰਗਲੈਂਡ ਤੇ ਕੈਨੇਡਾ ਵਰਗੇ ਮੁਲਕਾਂ ਨੂੰ ਸ਼ਿਰਕਤ ਕਰ ਗਏ ਸਨ। ਇੰਗਲੈਂਡ ਤੇ ਕੈਨੇਡਾ ਦੀ ਸਾਫ-ਸੁਥਰੀ ਧਰਤੀ ’ਤੇ ਰਹਿਦਿਆਂ, ਅੰਗਰੇਜ਼ਾਂ ਦੀ ਮੁਸ਼ੱਕਤ ਕਰਦਿਆਂ ਸਾਲਾਂ ਦੇ ਸਾਲ ¦ਘ ਗਏ ਪਰ ਇਹਨਾਂ ਦੇ ਦਿਲਾਂ ਦਿਮਾਗਾਂ ਨੂੰ ਪਿੰਡ ਦੀਆਂ ਗਲੀਆਂ ਦੀ ਯਾਦ ਸਤਾਉਂਦੀ ਰਹੀ, ਜਦੋਂ ਕਦੇ ਦਿਨ-ਸੁਦ ਉ¤ਤੇ ਇਕੱਠੇ ਹੋਣਾ ਤਾਂ ਅਕਸਰ ਪਿੰਡ ਨੂੰ ਵਧੀਆ ਬਣਾਉਣ ਦੇ ਸਲਾਹ ਮਸ਼ਵਰੇ ਭਾਰੂ ਰਹਿੰਦੇ ਸੀ, 1992 ਦੀ ਗੱਲ ਸੰਤੋਖ ਨਾਂ ਦਾ ਵਿਅਕਤੀ ਕੈਨੇਡਾ ਵਿਆਹ ਅਟੈਂਡ ਕਰਨ ਗਿਆ ਹੋਇਆ ਸੀ। ਗੱਲਾਂ-ਗੱਲਾਂ ਵਿੱਚ ਨਾਜ਼ਰ ਸਿੰਘ ਨੇ ਸੰਤੋਖ ਨੂੰ ਕਿਹਾ ਅਗਰ ਤੁਸੀਂ ਸਾਰੇ ਪਿੰਡ ਵਾਲਿਆਂ ਨੂੰ ਰਾਜ਼ੀ ਕਰ ਲਵੋ ਤਾਂ ਮੈਂ ਆਪਣਾ ਸਾਰਾ ਘਰ ਸਕੂਲ ਵਾਸਤੇ ਦਾਨ ਕਰਨ ਨੂੰ ਤਿਆਰ ਹਾਂ, ਸੰਤੋਖ ਨੇ ਨਿਰਮਲ ਅਤੇ ਸਤਨਾਮ ਜੋ ਕਿ ਉਸਦੇ ਬਚਪਨ ਦੇ ਦੋਸਤ ਸਨ ਹੁਰਾਂ ਨੂੰ ਦੱਸਿਆ ਕਿ ਤਾਇਆ ਨਾਜ਼ਰ ਸਿੰਘ ਆਹ ਸੁਨੇਹਾ ਦਿੰਦਾ ਹੈ, ਬਸ ਫੇਰ ਕੀ ਸੀ mistri_ram_kishan_singhਸਲਾਹ ਮਸ਼ਵਰੇ ਸ਼ੁਰੂ ਹੋਏ, ਵਿਚਾਰ ਵਟਾਂਦਰੇ ਕੀਤੇ ਗਏ, ਕੁਝ ਹੀ ਦਿਨਾਂ ਵਿੱਚ ਇੱਕ ਕਮੇਟੀ ਕਾਇਮ ਕਰਨ ਦਾ ਮਤਾ ਪਕਾਇਆ ਗਿਆ, ਜੋ ਕਿ ਸਾਡੇ ਪਿੰਡ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਕਰੇ, ਪਿੰਡ ਨੂੰ ਚਿੱਠੀਆਂ ਪਾਈਆਂ ਗਈਆਂ, ਹਰ ਇੱਕ ਪਿੰਡ ਵਾਸੀ ਦੀ ਸਲਾਹ ਪੁੱਛੀ ਗਈ, ਅਤੇ ਹਰ ਇੱਕ ਨੇ ਸਹਿਮਤੀ ਪ੍ਰਗਟਾਈ ਜੋ ਕੋਈ ਸਹਿਮਤੀ ਪ੍ਰਗਟਾਉਂਦਾ ਉਸਦੇ ਸਾਈਨ ਇੱਕ ਪੇਪਰ ਤੇ ਕਰਾ ਲਏ ਜਾਂਦੇ ਜੋ ਸਾਈਨ ਨਹੀਂ ਕਰ ਸਕਦੇ ਉਹਨਾਂ ਅੰਗੂਠੇ ਲਾਏ, ਇੱਕ ਦਸਤਾਵੇਜ਼ ਬਣਾ ਕੇ ਕੈਨੇਡਾ ਨੂੰ ਸਰਦਾਰ ਨਾਜ਼ਰ ਸਿੰਘ ਨੂੰ ਭੇਜੇ ਗਏ, ਜਿਸਨੂੰ ਦੇਖਕੇ ਨਾਜ਼ਰ ਸਿੰਘ ਨੇ ਆਪਣਾ ਘਰ ਸਕੂਲ ਨੂੰ ਦਾਨ ਕਰਨ ਦਾ ਐਲਾਨ ਕਰ ਦਿੱਤਾ। ਸੰਘੇ ਖ਼ਾਲਸਾ ਉਵਰਸੀਜ਼ ਕਮੇਟੀ ਕਾਇਮ ਕੀਤੀ ਗਈ, ਇਹ ਕਮੇਟੀ ਇੱਕ ਵੱਖਰੀ ਤਰ੍ਹਾਂ ਦੀ ਕਮੇਟੀ ਹੈ। ਆਮ ਤੌਰ ਤੇ ਕਮੇਟੀਆਂ ਦੀ ਚੋਣ ਹੁੰਦੀ ਹੈ, ਪ੍ਰਧਾਨ, ਸਕੱਤਰ, ਖ਼ਜਾਨਚੀ ਚੁਣੇ ਜਾਂਦੇ ਹਨ। ਪਰ ਸੰਘੇ ਖ਼ਲਸਾ ਉਵਰਸੀਜ਼ ਕਮੇਟੀ ਦਾ ਨਾ ਕੋਈ ਵਿਅਕਤੀ ਪ੍ਰਧਾਨ ਹੈ ਨਾ ਕੋਈ ਸਕੱਤਰ ਅਤੇ ਨਾ ਹੀ ਕੋਈ ਖ਼ਜਾਨਚੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਿੰਡ ਦੇ ਸਾਰੇ ਐਨ. ਆਰ. ਆਈਜ਼ ਅਤੇ ਪਿੰਡ ਵਾਸੀ ਇਸ ਕਮੇਟੀ ਦੇ ਮੈਂਬਰ ਹਨ। ਹਰ ਇੱਕ ਨੂੰ ਸੱਦਾ ਦਿੱਤਾ ਗਿਆ ਜੋ ਕੋਈ ਵੀ ਆਪਣਾ ਟਾਇਮ ਕਢਕੇ ਪਿੰਡ ਦੀ ਡਿਵੈਲਪਮੈਂਟ ਲਈ ਹਿੱਸਾ ਪਾ ਸਕਦਾ ਹੈ। ਉਸਨੂੰ ਐਕਟਿਵ ਮੈਂਬਰ ਵਜੋਂ ਜਾਣਿਆਂ ਜਾਵੇਗਾ। ਸਿੱਖੀ ਵਿਚਾਰ ਧਾਰਾ ਅਨੁਸਾਰ ਚੱਲਣ ਦੀ ਕੋਸ਼ਿਸ ਕੀਤੀ ਗਈ। ਹੁਣ ਸਭ ਐਨ. ਆਰ. ਆਈ ਅਤੇ ਪਿੰਡ ਵਾਸੀਆਂ ਨੇ ਆਪਣੇ-ਆਪਣੇ ਵਿਤ ਅਨੁਸਾਰ ਹਿੱਸਾ ਪਾਇਆ ਹੈ ਅਤੇ ਪਾ ਰਹੇ ਹਨ।batan_singh

ਉਪਰੰਤ ਫੈਸਲਾ ਕੀਤਾ ਗਿਆ ਕਿ ਇਹ ਕਮੇਟੀ ਪਿੰਡ ਦੀ ਪੰਚਾਇਤ ਨਾਲ ਮਿਲਕੇ ਕੰਮ ਕਰੇਗੀ। ਪਿੰਡ ਦੋ ਗੁਰਦੁਆਰੇ ਬਣਨ ਕਰਕੇ ਦੋ ਫਾੜ ਹੋ ਚੁੱਕਾ ਸੀ। ਓਵਰਸੀਜ਼ ਕਮੇਟੀ ਨੇ ਫ਼ੈਸਲਾ ਲਿਆ ਕਿ ਅਸੀਂ ਕਿਸੇ ਵੀ ਗੁਰਦੁਆਰੇ ਦੀ ਕਮੇਟੀ ਵਿੱਚ ਹਿੱਸਾ ਨਾ ਲੈਂਦੇ ਹੋਏ ਸਮੁੱਚੇ ਪਿੰਡ ਦੇ ਵਿਕਾਸ ਵਾਸਤੇ ਕੰਮ ਕਰਾਂਗੇ। ਪਿੰਡ ਵਿੱਚ ਸਰਪੰਚ ਕੋਈ ਵੀ ਬਣੇ, ਚੁਣੇ ਗਏ ਹਰ ਸਰਪੰਚ ਨੂੰ ਪਿੰਡ ਦੀ ਡੀਵੈਲਪਮੈਂਟ ਵਾਸਤੇ ਉਤਸ਼ਾਹਤ ਕਰੇਗੀ ਅਤੇ ਫਾਈਨੈਂਸ਼ਲੀ ਸਹਾਇਤਾ ਕਰਕੇ ਪਿੰਡ ਦੇ ਹਰ ਖ਼ੇਤਰ ਵਿੱਚ ਅਗਾਹ ਵਧੇਗੀ, ਇਸ ਕਮੇਟੀ ਦਾ ਪਹਿਲਾ ਪ੍ਰੋਜੈਕਟ ਸਕੂਲ ਦੀ ਨਵੀਂ ਬਿਲਡਿੰਗ ਬਣਾਉਣਾ ਮਿਥਿਆ ਗਿਆ, ਅਤੇ ਫੰਡ ਇਕੱਠਾ ਕਰਨ ਲਈ ਇੰਗਲੈਂਡ ਵਿੱਚ ਮਹਿੰਦਰ ਸਿੰਘ, ਨਿਰਮਲ ਸਿੰਘ, ਸੰਤੋਖ ਸਿੰਘ ਗੁਰਦਾਵਰ ਸਿੰਘ, ਸਰਵਨ ਸਿੰਘ ਅਤੇ ਦਰਵਾਰਾ ਸਿੰਘ ਨੇ ਘਰੋ-ਘਰੀ ਜਾ ਕੇ ਇਸ ਕਾਰਜ ਨੂੰ ਸਿਰੇ ਚੜ੍ਹਾਇਆ ਜਦੋਂ ਕਿ ਕੈਨੇਡਾ ਵਿੱਚ ਸਤਨਾਮ ਸਿੰਘ ਅਤੇ ਤਾਰਾ ਸਿੰਘ ਦੀ ਡਿਊਟੀ ਲਗਾਈ ਗਈ, ਦੋਨਾਂ ਦੇਸ਼ਾਂ ਵਿੱਚ ਸੌ ਫੀਸਦੀ ਲੋਕਾਂ ਨੇ ਫੰਡ ਵਿੱਚ ਹਿੱਸਾ ਪਾ ਕੇ ‘‘ਸਭੇ ਸਾਝੀਂਵਾਲ ਸਦਾਇਣ ਕੋਈ ਨਾ ਦਿਸੇ ਬਾਹਰਾ ਜੀਉ’’ ਦੇ ਮਹਾਨ ਵਾਕ ਅਨੁਸਾਰ ਸਾਝੀਂਵਾਲਤਾ ਦੀ ਮਿਸਾਲ ਕਾਇਮ ਕਰ ਦਿੱਤੀ।

s-mehnga_singhਮਿੱਥੇ ਹੋਏ ਟੀਚੇ ਅਨੁਸਾਰ ਫੰਡ ਦੀ ਜ਼ਰੂਰਤ ਪੂਰੀ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਅੰਗਰੇਜੀ ਤਰੀਕੇ ਵੀ ਅਪਣਾਏ ਗਏ, ਜਿਵੇਂ ਕਿ ਕੁਝ ਸਕੂਲੀ ਬੱਚਿਆਂ ਨੇ ਜੋ ਕਿ ਇੰਗਲੈਂਡ ਦੇ ਜੰਮਪਲ ਹਨ, 25 ਮੀਲ ਤੁਰਕੇ (600) ਪੌਂਡ ਇਕੱਠੇ ਕੀਤੇ। ਸਮੁੰਦਰ ਵਿੱਚ ਇੱਕ ਪਾਣੀ ਵਾਲੇ ਜਹਾਜ਼ ਨੂੰ ਇੱਕ ਦਿਨ ਲਈ ਕਿਰਾਏ ਤੇ ਲੈ ਕੇ ਸਾਰੇ ਪੇਂਡੂ ਭਰਾਵਾਂ ਅਤੇ ਦੋਸਤਾਂ ਮਿਤਰਾਂ ਲਈ ਇੱਕ ਦਿਨ ਦੀ ਸਮੁੰਦਰੀ ਸੈਰ ਦਾ ਬੰਦੋਬਸਤ ਕੀਤਾ ਗਿਆ। ਇਸ ’ਤੇ ਬਕਾਇਦਾ ਟਿਕਟ ਰੱਖਿਆ ਗਿਆ ਅਤੇ ਸਾਰੀ ਆਮਦਨ ਨੂੰ ਫੰਡ ਵਿ¤ਚ ਪਾ ਦਿੱਤਾ ਗਿਆ ਜੋ ਕਿ (2500) ਪੌਂਡ ਬਣੀ।

ਕੈਨੇਡਾ ਵਿੱਚ ਵੀ ਇਕ ਪਾਰਟੀ ਕੀਤੀ ਗਈ ਜਿਸ ਵਿੱਚ ਕੈਨੇਡਾ ਵਸਦੇ ਸੰਘੇ ਵਾਸੀਆਂ ਅਤੇ ਦੋਸਤਾ ਮਿਤਰਾਂ ਨੇ ਫੰਡ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ। ਇੰਗਲੈਂਡ ਵਿੱਚ ਇਕ ‘‘ਪੇਂਡੂ ਫਨ ਡੇ’’ ਨਾਂ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਸਾਰੇ ਸੰਘੇ ਖਾਲਸਾ ਵਾਸਿਆਂ ਨੇ ਸ਼ਿਕਰਤ ਕੀਤੀ ਅਤੇ ਵੱਧ ਚੜ੍ਹ ਕੇ ਫੰਡ ਵਿੱਚ ਹਿੱਸਾ ਪਾਇਆ। ਕੈਨੇਡਾ ਤੋਂ ਨਾਜ਼ਰ ਸਿੰਘ ਸਪੈਸ਼ਲ ਤੌਰ ’ਤੇ ਸ਼ਾਮਲ ਹੋਏ। ਅਤੇ ਆਰਗੇਨਾਈਜੇਸ਼ਨ ਤੋਂ ਖੁਸ਼ ਹੋਕੇ ਐਲਾਨ ਕੀਤਾ ਕਿ ਸੰਘੇ ਖ਼ਾਲਸਾ ਦੇ ਮੇਨ ਰਾਹ ’ਤੇ ਗੇਟ ਉਸਾਰਨ
ਲਈ ਸਾਰਾ ਖ਼ਰਚ ਮੈਂ ਦੇਵਾਗਾਂ ਅਗਰ ਉਵਰਸੀਜ਼ ਕਮੇਟੀ ਆਪਣੀ ਦੇਖ ਰੇਖ ਹੇਠਾਂ ਇਸ ਗੇਟ ਨੂੰ ਉਸਾਰੇ ਤਾਂ। ਐਕਟਿਵ ਮੈਂਬਰਾਂ ਵਲੋਂ ujagrਨਾਜ਼ਰ ਸਿੰਘ ਦੇ ਇਸ ਫ਼ੈਸਲੇ ਨੂੰ ਮਨਜੂਰ ਕੀਤਾ ਗਿਆ। ਇਸ ਫੰਕਸ਼ਨ ਵਿੱਚ ਇੰਗਲੈਂਡ ਵਿੱਚ ਜੰਮਪਲ ਬੱਚਿਆਂ ਵਲੋਂ ਭੰਗੜੇ ਦੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ, ਸਟੇਜ ਤੋਂ ਅਨਾਊਂਸਮੈਂਟ ਕੀਤੀ ਗਈ ਕਿ ਜੋ ਮੈਂਬਰ ਆਪਣੀ ਜੇਬ ’ਚੋਂ ਕਰਾਇਆ ਲਾ ਕੇ ਪੰਜਾਬ ਜਾ ਕੇ
ਕੰਮ ਕਰਾ ਸਕਦੇ ਹੋਣ ਆਪਣਾ ਕੀਮਤੀ ਟਾਇਮ ਛੱਡਕੇ ਆਪਣੇ ਆਪਣੇ ਨਾਮ ਸਟੇਜ ਤੇ ਲਿਖਾਉਣ। ਕੁਝ ਪਿੰਡ ਵਾਸੀਆਂ ਨੇ ਨਾਂ ਲਿਖਵਾਏ, ਜਨਵਰੀ ਫਰਵਰੀ ਦੇ ਮਹੀਨਿਆਂ ਵਿੱਚ ਜਿਆਦਾ ਐਨ. ਆਰ. ਆਈਜ਼ ਪੰਜਾਬ ਜਾਂਦੇ ਹਨ। ਇਸ ਲਈ ਜਨਵਰੀ ਤੋਂ ਇਸ ਕੰਮ ਨੂੰ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕ ਲਿਆ ਗਿਆ, ਸਭ ਤੋਂ ਪਹਿਲਾਂ ਸਰਵਨ ਸਿੰਘ ਅਤੇ ਮੋਹਨ ਸਿੰਘ ਜੋ ਕਿ ਇਹਨਾਂ ਦਿਨਾਂ ਵਿੱਚ ਪਿੰਡ ਜਾ ਰਹੇ
ਸਨ ਦੀ ਡਿਊਟੀ ਲਗਾਈ ਗਈ। ਸਕੂਲ ਬਣਾਉਣ ਦੀ ਜਗ੍ਹਾ ਵਿੱਚ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਭਰਤੀ ਪਵਾਉਣੀ ਸ਼ੁਰੂ ਕਰਨ, ਉਸ ਤੋਂ ਬਾਅਦ ਨਿਰਮਲ ਸਿੰਘ ਇੰਗਲੈਂਡ, ਸਤਨਾਮ ਸਿੰਘ ਕੈਨੇਡਾ ਤੋਂ ਸਕੂਲ ਦੀ ਉਸਾਰੀ ਸ਼ੁਰੂ ਕਰਾਉਣਗੇ, ਇਹਨਾਂ ਦੇ ਵਾਪਸ ਪਰਤਣ ’ਤੇ ਸੰਤੋਖ ਸਿੰਘ ਇੰਗਲੈਂਡ ਇੰਨਚਾਰਜ ਸੰਭਾਲਣਗੇ, ਇਹਨਾਂ ਤੋਂ ਬਾਅਦ ਮਹਿੰਦਰ ਸਿੰਘ ਇੰਨਚਾਰਜ ਲੈਣਗੇ। ਇਸ ਤਰ੍ਹਾਂ ਸਮੇਂ ਸਮੇਂ ਸਿਰ ਡਿਊਟੀਆਂ ਬਦਲਦੀਆਂ ਰਹਿਣਗੀਆਂ। ਸਾਰੇ ਪਿੰਡ ਵਾਸੀ ਰਲਕੇ ਇਹਨਾਂ ਕਾਰਜ਼ਾਂ ਨੂੰ ਸਿਰੇ ਚੜ੍ਹਾਉਣਗੇ ਅਤੇ ਇਸ ਤਰ੍ਹਾਂ ਹੀ ਹੋਇਆ। 1993 ਵਿੱਚ ਸਕੂਲ ਤੋਂ ਸ਼ੁਰੂ ਕਰਕੇ ਸੰਘੇ ਪਿੰਡ ਵਾਸੀ ਜਿਉਂ ਸ਼ੁਰੂ ਹੋਏ, ਫਿਰ ਇਹਨੀਂ ਪਿੱਛੇ ਮੁੜਕੇ ਨਹੀਂ ਵੇਖਿਆ ਅਤੇ ਅੱਜ ਤੱਕ ਵਿਕਾਸ ਦੇ ਕੰਮ ਜਾਰੀ ਹਨ ਜਿਹਨਾਂ ਦੀ ਡੀਟੇਲ ਵੈ¤ਬ ਸਾਈਟ ਦੇ ਅਗਲੇ ਸਫਿਆਂ ਉ¤ਤੇ ਅੰਕਤ ਹੈ।

ਲੇਖਕ: ਨਿਰਮਲ ਸਿੰਘ